Trump on H1-B Visa: ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਤੋਂ ਅਮਰੀਕਾ ਦੀ ਸੱਤਾ ‘ਚ ਆਏ ਹਨ ਅਤੇ ਜਦੋਂ ਦੀ ਉਨ੍ਹਾਂ ਨੇ ਅਮਰੀਕਾ ਦੀ ਵਾਗਡੋਰ ਆਪਣੇ ਹੱਥਾਂ ਦੇ ਵਿੱਚ ਲਈ ਹੈ ਉਦੋਂ ਤੋਂ ਹੀ ਉਨ੍ਹਾਂ ਵੱਲੋਂ ਆਪਣੇ ਦੇਸ਼ ਚੋਂ ਇਮੀਗ੍ਰੇਸ਼ਨ ਦਾ ਸਫਾਇਆ ਕੀਤਾ ਜਾ ਰਿਹਾ ਹੈ। ਜੀ ਹਾਂ ਡੋਨਾਲਡ ਟਰੰਪ ਦੇ ਵੱਲੋਂ ਇਮੀਗ੍ਰੇਸ਼ਨ ਦਾ ਸਫਾਇਆ ਕਰਨ ਲਈ ਵੱਖ-ਵੱਖ ਫੇਸਲੇ ਲਏ ਜਾ ਰਹੇ ਹਨ, ਅਤੇ ਹੁਣ ਇਸ ਵਿਚਾਲੇ ਹਾਲ ਹੀ ਵਿੱਚ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਿਸਜ਼ ਦੇ ਨਵੇਂ ਡਾਇਰੈਕਟਰ, ਜੋਸਫ਼ ਐਡਲੋ ਦੇ ਬਿਆਨ ਨੇ ਇੱਕ ਬਹਿਸ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੌਜੂਦਾ ਅਮਰੀਕੀ ਨਾਗਰਿਕਤਾ ਪ੍ਰੀਖਿਆ ਕਾਫ਼ੀ ਆਸਾਨ ਹੈ ਅਤੇ ਇਸਨੂੰ ਯਾਦ ਕਰਕੇ ਹੀ ਪਾਸ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਟਰੰਪ ਪ੍ਰਸ਼ਾਸਨ ਨਾਗਰਿਕਤਾ ਟੈਸਟ ਨੂੰ ਦੁਬਾਰਾ ਮੁਸ਼ਕਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ।
ਇਸ ਪ੍ਰਕਿਿਰਆ ਵਿੱਚ, ਉਨ੍ਹਾਂ ਨੂੰ ਐਨ-400 ਫਾਰਮ ਭਰਨਾ ਪੈਂਦਾ ਹੈ, ਪਿਛੋਕੜ ਦੀ ਜਾਂਚ ਪਾਸ ਕਰਨੀ ਪੈਂਦੀ ਹੈ ਅਤੇ ਕੁਝ ਹੋਰ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਸ ਤੋਂ ਬਾਅਦ ਉਹਨਾਂ ਨੂੰ ਇੰਟਰਵਿਊ ਦੌਰਾਨ ਦੋ ਟੈਸਟ ਦੇਣੇ ਪੈਂਦੇ ਹਨ – ਇੱਕ ਅੰਗਰੇਜ਼ੀ ਭਾਸ਼ਾ ਦਾ ਅਤੇ ਦੂਜਾ ਨਾਗਰਿਕ ਸ਼ਾਸਤਰ ਦਾ।ਯੂਐਸਸੀਆਈਐਸ ਵੈੱਬਸਾਈਟ ਦੇ ਅਨੁਸਾਰ, ਨਾਗਰਿਕ ਸ਼ਾਸਤਰ ਟੈਸਟ ਵਿੱਚ 100 ਸੰਭਾਵਿਤ ਪ੍ਰਸ਼ਨਾਂ ਦੀ ਸੂਚੀ ਹੁੰਦੀ ਹੈ, ਜਿਨ੍ਹਾਂ ਵਿੱਚੋਂ ਅਧਿਕਾਰੀ ਬਿਨੈਕਾਰ ਤੋਂ 10 ਪੁੱਛਦਾ ਹੈ। ਇਹਨਾਂ ਵਿੱਚੋਂ ਘੱਟੋ-ਘੱਟ 6 ਪ੍ਰਸ਼ਨਾਂ ਦੇ ਸਹੀ ਉੱਤਰ ਦੇਣਾ ਜ਼ਰੂਰੀ ਹੈ।
ਇੱਥੇ ਦੱਸਣਾ ਬਣਦਾ ਹੈ ਕਿ 2020 ਵਿੱਚ ਬਦਲਾਅ ਅਤੇ ਇਸਨੂੰ ਲਾਗੂ ਕਰਨ ਦੀਆਂ ਯੋਜਨਾਵਾਂ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ, 2020 ਵਿੱਚ ਥੋੜ੍ਹੇ ਸਮੇਂ ਲਈ ਨਾਗਰਿਕਤਾ ਟੈਸਟ ਨੂੰ ਸਖ਼ਤ ਬਣਾਇਆ ਗਿਆ ਸੀ। ਉਸ ਸਮੇਂ 128 ਸਵਾਲਾਂ ਦੀ ਸੂਚੀ ਸੀ ਅਤੇ ਬਿਨੈਕਾਰਾਂ ਨੂੰ 20 ਸਵਾਲ ਪੁੱਛੇ ਗਏ ਸਨ। ਪਾਸ ਹੋਣ ਲਈ, ਘੱਟੋ-ਘੱਟ 12 ਸਵਾਲਾਂ ਦੇ ਸਹੀ ਜਵਾਬ ਦੇਣੇ ਜ਼ਰੂਰੀ ਸਨ। ਹਾਲਾਂਕਿ, ਇਸ ਮੁਸ਼ਕਲ ਫਾਰਮੈਟ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ। ਹੁਣ ਟਰੰਪ ਪ੍ਰਸ਼ਾਸਨ 2020 ਵਿੱਚ ਦੁਬਾਰਾ ਉਹੀ ਫਾਰਮੈਟ ਵਾਪਸ ਲਿਆਉਣ ਦੀ ਯੋਜਨਾ ਬਣਾ ਰਿਹਾ ਹੈ। ਜੋਸਫ਼ ਐਡਲੋ ਨੇ ਕਿਹਾ ਕਿ ਮੌਜੂਦਾ ਟੈਸਟ ਨੂੰ ਦੁਬਾਰਾ ਸਖ਼ਤ ਅਤੇ ਕਦਰਾਂ-ਕੀਮਤਾਂ-ਅਧਾਰਿਤ ਬਣਾਇਆ ਜਾਣਾ ਚਾਹੀਦਾ ਹੈ।
2008 ਤੋਂ ਪਹਿਲਾਂ, ਨਾਗਰਿਕਤਾ ਟੈਸਟ ਪੂਰੀ ਤਰ੍ਹਾਂ ਯਾਦ ਅਤੇ ਬੇਤਰਤੀਬ ਸੀ। ਬੁਸ਼ ਪ੍ਰਸ਼ਾਸਨ ਦੌਰਾਨ, 10 ਵਿੱਚੋਂ 6 ਸਵਾਲਾਂ ਦਾ ਇੱਕ ਮਿਆਰੀ ਫਾਰਮੈਟ ਲਾਗੂ ਕੀਤਾ ਗਿਆ ਸੀ। ਇਹ ਪ੍ਰਣਾਲੀ ਅੱਜ ਤੱਕ ਲਾਗੂ ਹੈ, ਪਰ ਹੁਣ ਤਬਦੀਲੀ ਦੀਆਂ ਹਵਾਵਾਂ ਫਿਰ ਤੋਂ ਵਗ ਰਹੀਆਂ ਹਨ। ਹਾਂਲਾਕਿ ਇਹ ਬਦਲਾਅ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੀ ਅੇਚ1-ਬੀ ਵੀਜ਼ਾ ਪ੍ਰੋਗਰਾਮ ਵਿੱਚ ਵੱਡੇ ਬਦਲਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ।